This Girl Can – Victoria ਮੁਹੀਮ ਵਿਚ ਤੁਹਾਡਾ ਸੁਆਗਤ ਹੈ

ਇਕੱਠੇ ਮਿਲਕੇ, ਅਸੀਂ ਬੇਰੋਕ ਹੋ ਸਕਦੇ ਹਾਂ।

ਇੱਕ ਅਜਿਹੀ ਦੁਨੀਆ ਵਿੱਚ ਜੋ ਅਕਸਰ ਸਾਨੂੰ ਰੋਕਣ, ਪਰਿਭਾਸ਼ਿਤ ਕਰਨ ਅਤੇ ਸੀਮਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਅਸੀਂ ਔਰਤਾਂ ਦੀ ਅਸੀਮ ਸਮਰੱਥਾ ਦਾ ਗੁਣ ਗਾਉਣ ਲਈ ਇੱਕਜੁੱਟ ਖੜ੍ਹੇ ਹਾਂ।

ਸਾਡੇ ਕੋਲ ਸੁਰੱਖਿਅਤ ਢੰਗ ਨਾਲ ਕਸਰਤ ਕਰਨ, ਬੇਰੋਕ ਟੋਕ ਆਉਣ-ਜਾਣ, ਸਾਡੀ ਸਰੀਰਕ ਤਾਕਤ ਨੂੰ ਗਲੇ ਲਗਾਉਣ, ਅਤੇ ਆਪਣੇ ਸਰੀਰਾਂ ਦੀ ਸਾਰੀ ਸ਼ਾਨਦਾਰ ਵਿਭਿੰਨਤਾ ਸੁਲਾਹੁਣ ਦਾ ਅਧਿਕਾਰ ਹੈ- ਭਾਵੇਂ ਸਾਡੀ ਉਮਰ, ਯੋਗਤਾਵਾਂ, ਸੱਭਿਆਚਾਰ, ਫਿਟਨੈੱਸ ਦੇ ਪੱਧਰਾਂ, ਜਾਂ ਯਤਨਾਂ ਨਾਲ ਕੋਈ ਵੀ ਹੋਣ।

ਕਿਉਂਕਿ ਅੱਜ ਅਤੇ ਹਰ ਰੋਜ਼, ਇੱਕ ਪੂਰੀ ਲਹਿਰ ਹੈ, ਜੋ ਤੁਹਾਡੇ ਨਾਲ ਉੱਠਦੀ ਹੈ।

ਅਤੇ ਇਕੱਠੇ ਮਿਲਕੇ, ਅਸੀਂ ਬੇਰੋਕ ਹੋ ਸਕਦੇ ਹਾਂ।

This Girl Can – Victoria ਬਾਰੇ: VicHealth ਦੀ ਇੱਕ ਮੁਹਿੰਮ

ਸਾਡੇ ਭਾਈਚਾਰੇ ਵਿੱਚ ਹਰ ਕੋਈ ਅਜਿਹੇ ਤਰੀਕੇ ਨਾਲ ਵਿਚਰਨ ਲਈ ਸਮੇਂ ਅਤੇ ਸਥਾਨ ਦਾ ਹੱਕਦਾਰ ਹੈ ਜੋ ਉਹਨਾਂ ਨੂੰ ਚੰਗਾ ਮਹਿਸੂਸ ਕਰਵਾਉਂਦਾ ਹੋਵੇ।

ਪਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਲਈ, ਉਹ ਸਮਾਂ ਅਤੇ ਸਥਾਨ ਲੱਭਣਾ ਔਖਾ ਹੋ ਸਕਦਾ ਹੈ – ਖ਼ਾਸ ਕਰਕੇ ਜਦੋਂ ਤੁਸੀਂ ਬੱਚਿਆਂ ਜਾਂ ਪਰਿਵਾਰਕ ਮੈਂਬਰਾਂ ਦੀ ਦੇਖਭਾਲ, ਕੰਮ ਅਤੇ ਚਿੰਤਾਵਾਂ ਨਾਲ ਨਜਿੱਠ ਰਹੇ ਹੁੰਦੇ ਹੋ। ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਜਿੰਮਾਂ, ਖੇਡ ਕਲੱਬਾਂ, ਪਾਰਕਾਂ ਅਤੇ ਫਿਟਨੈੱਸ ਕਲਾਸਾਂ ਵਿੱਚ ਸੁਰੱਖਿਅਤ ਜਾਂ ਸ਼ਾਮਿਲ ਮਹਿਸੂਸ ਨਹੀਂ ਹੁੰਦਾ ਹੈ।

ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਔਰਤਾਂ ਨੂੰ ਆਪਣੇ ਸਰੀਰ ਨੂੰ ਕਿਸੇ ਵੀ ਤਰੀਕੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ‘ਤੇ ਹਿਲਾਉਣ ਦਾ ਅਧਿਕਾਰ ਹੋਵੇ। ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਥਾਂ ਅਤੇ ਸਥਾਨ ਜਿੱਥੇ ਔਰਤਾਂ ਸਰਗਰਮ ਹੋਣ ਲਈ ਜਾਂਦੀਆਂ ਹਨ, ਉਹ ਸੁਰੱਖਿਅਤ, ਸੁਆਗਤੀ ਅਤੇ ਸ਼ਮੂਲੀਅਤ ਵਾਲੇ ਹੋਣ।

ਇਸ ਲਈ This Girl Can ਭਾਈਚਾਰਾ ਮੌਜੂਦ ਹੈ—ਔਰਤਾਂ ਅਤੇ ਸਰੀਰਕ ਸਰਗਰਮੀ ਦੇ ਖੇਤਰ ਨੂੰ ਉਨ੍ਹਾਂ ਰੁਕਾਵਟਾਂ ਨੂੰ ਤੋੜਨ ਲਈ ਇਕੱਠੇ ਲਿਆਉਣ ਲਈ ਜੋ ਸਾਨੂੰ ਸਰਗਰਮ ਰਹਿਣ ਦੇ ਸਰੀਰਕ ਅਤੇ ਮਾਨਸਿਕ ਲਾਭਾਂ ਦਾ ਆਨੰਦ ਲੈਣ ਤੋਂ ਰੋਕਦੀਆਂ ਹਨ।

ਇਕੱਠੇ ਮਿਲ ਕੇ, ਅਸੀਂ ਸਰਗਰਮ ਹੋਣ ਦੀ ਸ਼ਕਤੀ ਅਤੇ ਆਨੰਦ ਨੂੰ ਗਲੇ ਲਗਾ ਰਹੇ ਹਾਂ – ਇਕੱਠੇ ਮਿਲਕੇ, ਅਸੀਂ ਬੇਰੋਕ ਹੋ ਸਕਦੇ ਹਾਂ।

ਇਹ This Girl Can, 2024 ਵਿੱਚ ਵਾਪਸ ਆ ਗਿਆ ਹੈ

This Girl Can Week ਆਮ ਔਰਤਾਂ ਨੂੰ ਉਨ੍ਹਾਂ ਤਰੀਕਿਆਂ ਨਾਲ ਸਰਗਰਮ ਹੋਣ ਲਈ ਮਨਾਉਣ ਅਤੇ ਸਹਾਇਤਾ ਕਰਨ ਬਾਰੇ ਹੈ ਜੋ ਉਹਨਾਂ ਦੇ ਲਈ ਢੁੱਕਵੇਂ ਹਨ — ਇਸ ਵਿੱਚ ਨਵੀਂ ਸ਼ੁਰੂਆਤ ਕਰਨ ਵਾਲੇ ਅਤੇ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਲਈ ਉਤਸੁਕ ਲੋਕਾਂ ਦਾ ਸੁਆਗਤ ਕਰਨ ਲਈ ਤਿਆਰ ਕੀਤੀਆਂ ਗਈਆਂ ਕਈ ਪ੍ਰਕਾਰ ਦੀਆਂ ਸਰੀਰਕ ਗਤੀਵਿਧੀਆਂ ਸ਼ਾਮਿਲ ਹਨ।

10 ਨਵੰਬਰ ਤੋਂ 17 ਨਵੰਬਰ ਤੱਕ, ਕੌਂਸਲ, ਸਰੀਰਕ ਗਤੀਵਿਧੀ ਪ੍ਰਦਾਤਾ, ਕਲੱਬ, ਜਿੰਮ, ਅਤੇ ਹੋਰ ਸਹੂਲਤਾਂ ਵਰਗੇ – ਸਾਡੇ ਸਮਰਥਕ ਵਿਕਟੋਰੀਆ ਵਿੱਚ ਮੁਫ਼ਤ ਜਾਂ ਘੱਟ ਖ਼ਰਚੇ ਵਾਲੀਆਂ ਗਤੀਵਿਧੀਆਂ ਚਲਾਉਣਗੀਆਂ।

ਭਾਵੇਂ ਤੁਸੀਂ ਸਰਗਰਮ ਲਈ ਨਵੇਂ ਹੋ, ਕਿਸੇ ਅਜਿਹੀ ਚੀਜ਼ ‘ਤੇ ਵਾਪਸ ਆ ਰਹੇ ਹੋ ਜਿਸਨੂੰ ਤੁਸੀਂ ਪਸੰਦ ਕਰਦੇ ਹੋ, ਜਾਂ ਕੁੱਝ ਨਵਾਂ ਕਰਨ ਲਈ ਤਿਆਰ ਹੋ, ਹਰ ਕਿਸੇ ਲਈ ਕੁੱਝ ਨਾ ਕੁੱਝ ਹੈ।

ਆਪਣੀ ਨਜ਼ਦੀਕੀ This Girl Can ਵੀਕ ਗਤੀਵਿਧੀ ਨੂੰ ਇੱਥੇ ਲੱਭੋ: https://thisgirlcan.com.au/events/

ਜਾਂ ਇਨ੍ਹਾਂ Get active @ home ਗਤੀਵਿਧੀਆਂ ਨੂੰ ਦੇਖੋ, ਤੁਸੀਂ ਕਿਸੇ ਵੀ ਸਮੇਂ, ਕਿਤੇ ਵੀ ਪਹੁੰਚ ਕਰ ਅਤੇ ਸਰਗਰਮ ਹੋ ਸਕਦੇ ਹੋ!